October 4, 2026
ਮੁਹਾਲੀ ਰੇਪ ਕੇਸ: ਮਹਿਲਾ ਬਲੌਗਰ ਨੇ ਵੀਡੀਓ ਜਾਰੀ ਕਰਕੇ ਦਿੱਤੀ ਸਫ਼ਾਈ, ਕਿਹਾ- ਮੇਰੇ ਖ਼ਿਲਾਫ਼ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਝੂਠੀਆਂ
Prabhsimran Singh / Mohali
ਪੰਜਾਬੀ ਗਾਇਕ ਗੁਰਵਿੰਦਰ ਸਿੰਘ ਉਰਫ਼ ਗੁਰੀ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾਉਣ ਵਾਲੀ ਮਹਿਲਾ ਬਲੌਗਰ ਅਤੇ ਬਿਜ਼ਨਸ ਵੂਮੈਨ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਆਪਣੇ ਖ਼ਿਲਾਫ਼ ਚੱਲ ਰਹੇ ਦੋਸ਼ਾਂ ਅਤੇ ਵਾਇਰਲ ਵੀਡੀਓਜ਼ ’ਤੇ ਸਫ਼ਾਈ ਦਿੱਤੀ ਹੈ। ਬਲੌਗਰ ਨੇ ਦਾਅਵਾ ਕੀਤਾ ਕਿ ਉਸ ਨੂੰ ਬਲੈਕਮੇਲਰ ਦੱਸਣ, 20 ਲੱਖ ਰੁਪਏ ਲੈਣ, 5 ਜਬਰ-ਜਨਾਹ ਦੇ ਕੇਸ ਦਰਜ ਕਰਵਾਉਣ, 5 ਵਿਆਹ ਕਰਵਾਉਣ ਅਤੇ 5 ਕਰੋੜ ਰੁਪਏ ਲੈਣ ਵਰਗੀਆਂ ਗੱਲਾਂ ਪੂਰੀ ਤਰ੍ਹਾਂ ਝੂਠੀਆਂ ਅਤੇ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਉਸ ਦੇ ਬਿਜ਼ਨਸ ਨੰਬਰ ’ਤੇ ਅਸ਼ਲੀਲ ਮੈਸੇਜ ਅਤੇ ਕਾਲਾਂ ਆ ਰਹੀਆਂ ਹਨ, ਜਦਕਿ ਇੰਸਟਾਗ੍ਰਾਮ ’ਤੇ ਵੀ ਗਲਤ ਕਮੈਂਟ ਕੀਤੇ ਜਾ ਰਹੇ ਹਨ। 2019 ਦੇ ਇੱਕ ਮਾਮਲੇ, ਸੱਟਾਂ ਅਤੇ ਦੋ ਦਿਨਾਂ ਤੱਕ ਬੰਧਕ ਬਣਾਏ ਜਾਣ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਕਿ ਇਨ੍ਹਾਂ ਗੱਲਾਂ ਦਾ ਉਸ ਦੀ ਨਿੱਜੀ ਜ਼ਿੰਦਗੀ ਅਤੇ ਕਾਰੋਬਾਰ ’ਤੇ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰੀ ਖ਼ਿਲਾਫ਼ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਜਬਰ-ਜਨਾਹ ਦਾ ਮਾਮਲਾ ਦਰਜ ਹੋਇਆ ਸੀ। ਪੁਲੀਸ ਵੱਲੋਂ ਪੇਸ਼ ਕੀਤੀ ਕੈਂਸਲੇਸ਼ਨ ਰਿਪੋਰਟ ਤੋਂ ਪੀੜਤਾ ਸੰਤੁਸ਼ਟ ਨਹੀਂ ਸੀ, ਜਿਸ ਕਾਰਨ ਮਾਮਲਾ ਅਦਾਲਤ ਵਿੱਚ ਚਰਚਾ ਵਿੱਚ ਰਿਹਾ। ਗੁਰੀ ਖ਼ਿਲਾਫ਼ ਪਹਿਲਾਂ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਸਬੰਧੀ ਮਾਮਲਾ ਵੀ ਦਰਜ ਹੋ ਚੁੱਕਾ ਹੈ।
Guri News Punjabi Singer Guri Mohali News Rape Case Punjab News Punjabi News Blogger News Business Woman Social Media News Crime News Mohali Police Guri Case