ਮੇਰਠ ’ਚ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਮਹਿਲਾ, ਪਤੀ ’ਤੇ ਜਾਨ ਜੋਖਮ ’ਚ ਪਾਉਣ ਦੇ ਦੋਸ਼    ਪਰਗਟ ਸਿੰਘ ਨੇ ਗੁਰਸ਼ਰਨ ਕੌਰ ਤੋਂ ਲਿਆ ਆਸ਼ੀਰਵਾਦ, ਕਿਹਾ- ਡਾ. ਮਨਮੋਹਨ ਸਿੰਘ ਹਮੇਸ਼ਾ ਪ੍ਰੇਰਨਾ ਸਰੋਤ ਰਹੇ    ਜੰਤਰ-ਮੰਤਰ ’ਤੇ ਮਹਿਲਾ ਪੱਤਰਕਾਰਾਂ ਦੇ ਦੋਸ਼, ਸ਼ਿਕਾਇਤਾਂ ਕਰਾਈਮ ਬਰਾਂਚ ਨੂੰ ਟਰਾਂਸਫਰ    ਲਾਢੋਵਾਲ ’ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, 8 ਖ਼ਿਲਾਫ਼ ਕੇਸ ਦਰਜ    ਚੋਣਾਂ ਨੇੜੇ ਆਉਂਦਿਆਂ ਸ਼ਹਿਰ ’ਚ ਗ਼ੈਰ-ਕਾਨੂੰਨੀ ਹੋਰਡਿੰਗਾਂ ਦੀ ਭਰਮਾਰ, ਨਿਗਮ ਦੀ ਕਾਰਵਾਈ ’ਤੇ ਸਵਾਲ    ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਵੱਲੋਂ Cec ਗਿਆਨੇਸ਼ ਕੁਮਾਰ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ    ਗੋਇੰਦਵਾਲ ਸਾਹਿਬ ’ਚ ਕਾਰੋਬਾਰੀ ਦੇ ਘਰ ਬਾਹਰ ਚੱਲੀਆਂ ਗੋਲੀਆਂ, 1 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼    ਮੈਡ ਸੰਧੂ ਕਤਲ ਮਾਮਲਾ: ਸੋਸ਼ਲ ਮੀਡੀਆ ਪੋਸਟ ’ਚ ਗੋਲਡੀ ਢਿੱਲੋਂ ਤੇ ਜੱਗਾ ਤਰਨ ਤਾਰਨ ਵੱਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ    ਚਿਤਕਾਰਾ ਯੂਨੀਵਰਸਿਟੀ ਹੰਗਾਮਾ: ਪਟਿਆਲਾ ਪੁਲੀਸ ਵੱਲੋਂ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ    ਸੰਸਦੀ ਸਟੈਂਡਿੰਗ ਕਮੇਟੀਆਂ ਦਾ ਪੁਨਰਗਠਨ, ਚੰਨੀ ਤੇ ਥਰੂਰ ਨੂੰ ਮੁੜ ਵੱਡੀ ਜ਼ਿੰਮੇਵਾਰੀ   
ਪਰਗਟ ਸਿੰਘ ਨੇ ਗੁਰਸ਼ਰਨ ਕੌਰ ਤੋਂ ਲਿਆ ਆਸ਼ੀਰਵਾਦ, ਕਿਹਾ- ਡਾ. ਮਨਮੋਹਨ ਸਿੰਘ ਹਮੇਸ਼ਾ ਪ੍ਰੇਰਨਾ ਸਰੋਤ ਰਹੇ
October 4, 2026
Punjab-Congress-Pargat-Singh-Gur

ਪਰਗਟ ਸਿੰਘ ਨੇ ਗੁਰਸ਼ਰਨ ਕੌਰ ਤੋਂ ਲਿਆ ਆਸ਼ੀਰਵਾਦ, ਕਿਹਾ- ਡਾ. ਮਨਮੋਹਨ ਸਿੰਘ ਹਮੇਸ਼ਾ ਪ੍ਰੇਰਨਾ ਸਰੋਤ ਰਹੇ

Prabhsimran Singh / Chandigarh

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨਾਲ ਮੁਲਾਕਾਤ ਕੀਤੀ। ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਪਰਗਟ ਸਿੰਘ ਨੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਪਰਗਟ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਾਦਗੀ, ਸਮਰਪਣ ਅਤੇ ਇਮਾਨਦਾਰੀ ਹਮੇਸ਼ਾ ਉਨ੍ਹਾਂ ਲਈ ਪ੍ਰੇਰਨਾ ਦਾ ਸਰੋਤ ਰਹੀ ਹੈ। ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਂਡ ਨੇ 2 ਅਕਤੂਬਰ ਨੂੰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਸੀ। ਜ਼ਿੰਮੇਵਾਰੀ ਮਿਲਣ ਮਗਰੋਂ ਉਹ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ, ਪ੍ਰਿਅੰਕਾ ਗਾਂਧੀ ਅਤੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਪਰਗਟ ਸਿੰਘ ਕਹਿ ਚੁੱਕੇ ਹਨ ਕਿ ਉਹ ਟੀਮ ਦੇ ਕਪਤਾਨ ਵਜੋਂ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨਗੇ

Punjab Congress Pargat Singh Gursharan Kaur Manmohan Singh Punjab Politics Congress News Rahul Gandhi Mallikarjun Kharge Priyanka Gandhi Sachin Pilot


Recommended Posts