ਮੇਰਠ ’ਚ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਮਹਿਲਾ, ਪਤੀ ’ਤੇ ਜਾਨ ਜੋਖਮ ’ਚ ਪਾਉਣ ਦੇ ਦੋਸ਼    ਪਰਗਟ ਸਿੰਘ ਨੇ ਗੁਰਸ਼ਰਨ ਕੌਰ ਤੋਂ ਲਿਆ ਆਸ਼ੀਰਵਾਦ, ਕਿਹਾ- ਡਾ. ਮਨਮੋਹਨ ਸਿੰਘ ਹਮੇਸ਼ਾ ਪ੍ਰੇਰਨਾ ਸਰੋਤ ਰਹੇ    ਜੰਤਰ-ਮੰਤਰ ’ਤੇ ਮਹਿਲਾ ਪੱਤਰਕਾਰਾਂ ਦੇ ਦੋਸ਼, ਸ਼ਿਕਾਇਤਾਂ ਕਰਾਈਮ ਬਰਾਂਚ ਨੂੰ ਟਰਾਂਸਫਰ    ਲਾਢੋਵਾਲ ’ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, 8 ਖ਼ਿਲਾਫ਼ ਕੇਸ ਦਰਜ    ਚੋਣਾਂ ਨੇੜੇ ਆਉਂਦਿਆਂ ਸ਼ਹਿਰ ’ਚ ਗ਼ੈਰ-ਕਾਨੂੰਨੀ ਹੋਰਡਿੰਗਾਂ ਦੀ ਭਰਮਾਰ, ਨਿਗਮ ਦੀ ਕਾਰਵਾਈ ’ਤੇ ਸਵਾਲ    ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਵੱਲੋਂ Cec ਗਿਆਨੇਸ਼ ਕੁਮਾਰ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ    ਗੋਇੰਦਵਾਲ ਸਾਹਿਬ ’ਚ ਕਾਰੋਬਾਰੀ ਦੇ ਘਰ ਬਾਹਰ ਚੱਲੀਆਂ ਗੋਲੀਆਂ, 1 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼    ਮੈਡ ਸੰਧੂ ਕਤਲ ਮਾਮਲਾ: ਸੋਸ਼ਲ ਮੀਡੀਆ ਪੋਸਟ ’ਚ ਗੋਲਡੀ ਢਿੱਲੋਂ ਤੇ ਜੱਗਾ ਤਰਨ ਤਾਰਨ ਵੱਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ    ਚਿਤਕਾਰਾ ਯੂਨੀਵਰਸਿਟੀ ਹੰਗਾਮਾ: ਪਟਿਆਲਾ ਪੁਲੀਸ ਵੱਲੋਂ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ    ਸੰਸਦੀ ਸਟੈਂਡਿੰਗ ਕਮੇਟੀਆਂ ਦਾ ਪੁਨਰਗਠਨ, ਚੰਨੀ ਤੇ ਥਰੂਰ ਨੂੰ ਮੁੜ ਵੱਡੀ ਜ਼ਿੰਮੇਵਾਰੀ   
ਰਾਜਪੁਰਾ ਬਲਾਕ ਦੇ ਪਿੰਡ ਚੰਦੂਮਾਜਰਾ ਅਤੇ ਬਲਸੂਆਂ ਵਿੱਚ ਦਿਖਾਈ ਗਈ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਸ਼ੇਸ਼ ਦਸਤਾਵੇਜ਼ੀ
August 5, 2026
Punjabi-Khabran

Dharaledar Bureau / Punjab

ਰਾਜਪੁਰਾ, 05 ਅਗਸਤ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਐਲ.ਈ.ਡੀ. ਸਕਰੀਨਾਂ ਰਾਹੀਂ 30 ਮਿੰਟ ਦੀ ਦਸਤਾਵੇਜ਼ੀ ਦਿਖਾਈ ਗਈ। ਰਾਜਪੁਰਾ ਬਲਾਕ ਦੇ ਪਿੰਡ ਚੰਦੂਮਾਜਰਾ ਅਤੇ ਬਲਸੂਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਦਾ ਲਾਹਾ ਲਿਆ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਇਹ ਦਸਤਾਵੇਜ਼ੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫ਼ੇ ਅਤੇ ਸਮਾਨਤਾ, ਸਮਾਜਿਕ ਨਿਆਂ, ਪ੍ਰਭੂ ਭਗਤੀ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਉਪਰਾਲਾ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਇਹ ਦਸਤਾਵੇਜ਼ੀ ਦਿਖਾਈ ਜਾ ਰਹੀ ਹੈ ਤਾਂ ਜੋ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਜਾਣੂ ਹੋ ਸਕੇ। ਦਸਤਾਵੇਜ਼ੀ ਦੇਖਣ ਉਪਰੰਤ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸੱਚੀ ਸ਼ਰਧਾਂਜਲੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਸਮਾਨਤਾ, ਭਾਈਚਾਰੇ ਅਤੇ ਭੇਦਭਾਵ ਰਹਿਤ ਸਮਾਜ ਦਾ ਸੰਦੇਸ਼ ਅੱਜ ਵੀ ਉਤਨਾ ਹੀ ਪ੍ਰਸੰਗਿਕ ਹੈ ਅਤੇ ਅਜਿਹੀਆਂ ਪਹਿਲਕਦਮੀਆਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਆਦਰਸ਼ਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਮੌਕੇ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ, ਸਮਾਜ ਸੇਵੀ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Punjabi Khabran


Recommended Posts