ਪੰਜਾਬ ਸਰਕਾਰ ਨੇ ਕੱਢੀ 'ਮੇਰੀ ਰਸੋਈ ਸਕੀਮ'
February 23, 2026 08:52:53
S M Singh / Chandigarh
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਨਵੀਂ ਭਲਾਈ ਯੋਜਨਾ ‘ਮੇਰੀ ਰਸੋਈ’ ਦਾ ਐਲਾਨ ਕਰਦਿਆਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਰੋਜ਼ਾਨਾ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀਡੀਐਸ ਰਾਹੀਂ ਮਿਲਣ ਵਾਲੀ ਕਣਕ ਜਾਰੀ ਰਹੇਗੀ, ਪਰ ਹੁਣ ਇਸ ਨਾਲ ਫੂਡ ਕਿੱਟ ਵੀ ਦਿੱਤੀ ਜਾਵੇਗੀ। ਇਸ ਕਿੱਟ ਵਿੱਚ 2 ਕਿਲੋ ਦਾਲ, 2 ਕਿਲੋ ਖੰਡ, 1 ਲੀਟਰ ਸਰੋਂ ਦਾ ਤੇਲ, 1 ਕਿਲੋ ਆਇਓਡਾਈਜ਼ਡ ਨਮਕ ਅਤੇ 200 ਗ੍ਰਾਮ ਹਲਦੀ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ ਕਣਕ ਨਾਲ ਘਰ ਦੀ ਰਸੋਈ ਪੂਰੀ ਨਹੀਂ ਹੁੰਦੀ, ਇਸ ਲਈ ਪੋਸ਼ਟਿਕ ਖੁਰਾਕ ਯਕੀਨੀ ਬਣਾਉਣ ਵਾਸਤੇ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਲਗਭਗ 40 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਅਨਾਜ ਦੀ ਗੁਣਵੱਤਾ ਵੀ ਸੁਧਾਰੀ ਜਾਵੇਗੀ ਅਤੇ ਕਿਸੇ ਨੂੰ ਵੀ ਘਟੀਆ ਸਮਾਨ ਨਹੀਂ ਮਿਲੇਗਾ।
Related News
Trending Stories
Hot News