ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਬਾਰੀ ਮਾਮਲੇ ’ਚ ਵੱਡੀ ਕਾਰਵਾਈ, ਕੋਟਾ ’ਚੋਂ ਤਿੰਨ ਸ਼ੱਕੀ ਹਿਰਾਸਤ ’ਚ    ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ‘ਆਪ’ ਵਿਧਾਇਕਾਂ ਦੀਆਂ ਰਿਹਾਇਸ਼ਾਂ ਦੇ ਬਾਹਰ ਪ੍ਰਦਰਸ਼ਨ, ਪੁਲੀਸ ਨਾਲ ਹੋਈਆਂ ਝੜਪਾਂ    ਗਿਆਨੇਸ਼ ਕੁਮਾਰ ਖ਼ਿਲਾਫ਼ Cjp ਦੇ ਅੰਦੋਲਨ ਨੂੰ ਟੱਕਰ ਦੇਣ ਲਈ ‘ਲਾਲ ਹਿੱਟ ਜਨਤਾ ਪਾਰਟੀ’ ਮੈਦਾਨ ’ਚ    ਸਿੱਧੂ ਮੂਸੇਵਾਲਾ ਦੇ ਬਾਕੀ ਹੋਲੋਗ੍ਰਾਮ ਸ਼ੋਅ ਮੁਲਤਵੀ, ਨੀਰੂ ਬਾਜਵਾ ਨੇ ਵੀ ਫ਼ਿਲਮ ‘ਥਾਪੀ’ ਦੀ ਸਕ੍ਰੀਨਿੰਗ ਰੋਕੀ    ਪੰਜਾਬ ’ਚ ਸ਼੍ਰੀਨਗਰ ਜਾ ਰਹੀ ਬੱਸ ’ਤੇ ਪਥਰਾਅ, ਸਵਾਰੀਆਂ ਵਾਲ-ਵਾਲ ਬਚੀਆਂ    ਮੁੰਬਈ ’ਚ ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਬਾਰੀ, ਅਦਾਕਾਰ ਵਾਲ-ਵਾਲ ਬਚਿਆ; 15 ਪੁਲੀਸ ਟੀਮਾਂ ਵੱਲੋਂ ਜਾਂਚ    ਸੀਬੀਆਈ ਅੱਗੇ ਪੇਸ਼ ਹੋਏ ਬੀਰ ਦਵਿੰਦਰ ਸਿੰਘ ਬੱਲਾਂ ਤੇ ਜਿਤਿਨ ਗੋਹਲ, ਦੋ ਨਿੱਜੀ ਵਿਅਕਤੀਆਂ ਤੋਂ ਵੀ ਪੁੱਛਗਿੱਛ    ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲਈ ਕੇਵਲ ਸਿੰਘ ਢਿੱਲੋਂ ਨੇ ਬੰਨ੍ਹੀ ਕਾਲੀ ਪੱਗ    ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਵੀਡੀਓ ਨੂੰ ਲੈ ਕੇ ਵਿਵਾਦ, ਮਾਪਿਆਂ ਖ਼ਿਲਾਫ਼ ਸ਼ਿਕਾਇਤ ਦਰਜ    ਭਾਈ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੇਗੀ: ਐਡਵੋਕੇਟ ਧਾਮੀ   
ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲਈ ਕੇਵਲ ਸਿੰਘ ਢਿੱਲੋਂ ਨੇ ਬੰਨ੍ਹੀ ਕਾਲੀ ਪੱਗ
October 18, 2026
Keval-Singh-Dhillon-Parvinder-Si

ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲਈ ਕੇਵਲ ਸਿੰਘ ਢਿੱਲੋਂ ਨੇ ਬੰਨ੍ਹੀ ਕਾਲੀ ਪੱਗ

Prabhsimran Singh / Punjab

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਵਿੱਚ ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹ ਕੇ ਰੋਸ ਪ੍ਰਗਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਅੱਜ ਕਾਲੀ ਪੱਗ ਬੰਨ੍ਹ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਢਿੱਲੋਂ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਦਾ, ਉਹ ਕਾਲੀ ਪੱਗ ਹੀ ਬੰਨ੍ਹਣਗੇ। ਉਨ੍ਹਾਂ ਆਪਣੀ ਪਾਰਟੀ ਦੇ ਆਗੂਆਂ ਨੂੰ ਵੀ ਕਾਲੀ ਪੱਗ ਬੰਨ੍ਹਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਕੇਵਲ ਸਿੰਘ ਢਿੱਲੋਂ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ ਅਤੇ ਕਾਲੇ ਝੰਡਿਆਂ ਰਾਹੀਂ ਰੋਸ ਪ੍ਰਗਟਾਇਆ ਜਾਵੇ। ਕੇਵਲ ਸਿੰਘ ਢਿੱਲੋਂ ਦੀ ਇਸ ਅਪੀਲ ਨੂੰ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਸੰਗਤ ਨੇ ਪ੍ਰਵਾਨ ਕੀਤਾ ਸੀ। ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਸੰਘਰਸ਼ ਵਿੱਚ ਹਰ ਪੱਧਰ ’ਤੇ ਨਾਲ ਖੜ੍ਹੀ ਰਹੇਗੀ।

Keval Singh Dhillon Parvinder Singh Jhota Jhota Murder Case Punjab Bjp Punjab Politics Justice For Parvinder Singh Jhota Mansa Protest Aap Government Black Turban Protest Punjab News


Recommended Posts