ਪੰਜਾਬ ’ਚ ਵਧੇਗੀ ਠੰਢ, 13 ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਅਲਰਟ    ਮੋਹਨ ਭਾਗਵਤ ਨਾਲ ਸਟੇਜ ’ਤੇ ਨਜ਼ਰ ਆਏ ਜੇ.ਐੱਸ. ਖੇਹਰ    ਲੁਧਿਆਣਾ ’ਚ ਭਿਆਨਕ ਹਾਦਸਾ, 3 ਦੀ ਮੌਤ ਤੇ 5 ਜ਼ਖ਼ਮੀ    ਸਾਈਬਰ ਠੱਗਾਂ ’ਤੇ ਸਰਕਾਰ ਦਾ ਡਿਜੀਟਲ ਸ਼ਿਕੰਜਾ    ਮੁੱਖ ਮੰਤਰੀ ਦੀ ਲੋਕ-ਮਿਲਣੀ ਤੋਂ ਪਹਿਲਾਂ ਪੁਲੀਸ ਦੀ ਕਾਰਵਾਈ    ਨਸ਼ਾਖੋਰੀ ਨੌਜਵਾਨਾਂ ਦੇ ਸੁਫ਼ਨਿਆਂ ਲਈ ਵੱਡੀ ਚੁਣੌਤੀ: Pm ਮੋਦੀ    Bsf ਜਵਾਨ ਦੀ ਹਿਰਾਸਤ ’ਚ ਮੌਤ ਦਾ ਮਾਮਲਾ    ਬਰੈਂਪਟਨ ਗੋਲ਼ੀਬਾਰੀ ਮਾਮਲੇ ’ਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ    ਕੈਲੀਫੋਰਨੀਆ ’ਚ 5.0 ਤੀਬਰਤਾ ਦਾ ਭੂਚਾਲ, Lax ’ਤੇ ਲੈਂਡਿੰਗ ਕਰ ਰਿਹਾ ਜਹਾਜ਼ ਮੁੜ ਹਵਾ ’ਚ ਚੁੱਕਿਆ; 40 ਤੋਂ ਵੱਧ ਆਫ਼ਟਰਸ਼ੌਕਸ ਦਰਜ    ਹਲਕਾਬੰਦੀ ਬਿੱਲ ’ਤੇ ਸਿਆਸੀ ਹਲਚਲ ਤੇਜ਼: ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਅੱਜ ਸਟਾਲਿਨ ਅਤੇ ਸ਼ਰਦ ਪਵਾਰ ਨਾਲ ਕਰਨਗੇ ਮੁਲਾਕਾਤ   
ਬੰਗਲਾ ਸਾਹਿਬ ਵਿਵਾਦ ’ਤੇ ਹਰਸਿਮਰਤ ਬਾਦਲ ਤੇ ਐੱਚ.ਐੱਸ. ਫੂਲਕਾ ਆਹਮੋ-ਸਾਹਮਣੇ, ਹਰਸਿਮਰਤ ਨੇ ਹਟਾਈ ਪੋਸਟ
October 12, 2026
Harsimrat-Kaur-Badal-Hs-Phoolka-

ਬੰਗਲਾ ਸਾਹਿਬ ਵਿਵਾਦ ’ਤੇ ਹਰਸਿਮਰਤ ਬਾਦਲ ਤੇ ਐੱਚ.ਐੱਸ. ਫੂਲਕਾ ਆਹਮੋ-ਸਾਹਮਣੇ, ਹਰਸਿਮਰਤ ਨੇ ਹਟਾਈ ਪੋਸਟ

Prabhsimran Singh / Delhi

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨੇੜੇ ਸੀਜੇਪੀ ਦੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਕਿ ਪੁਲੀਸ ਨੇ ਗੁਰਦੁਆਰੇ ਦੀ ਪਵਿੱਤਰਤਾ ਦਾ ਨਿਰਾਦਰ ਕੀਤਾ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਮਾੜਾ ਸਲੂਕ ਕੀਤਾ। ਉਨ੍ਹਾਂ ਦਿੱਲੀ ਪੁਲੀਸ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ। ਇਸ ’ਤੇ ਸੁਪਰੀਮ ਕੋਰਟ ਦੇ ਵਕੀਲ ਅਤੇ ਭਾਜਪਾ ਆਗੂ ਐੱਚ.ਐੱਸ. ਫੂਲਕਾ ਨੇ ਸਵਾਲ ਉਠਾਇਆ ਕਿ ਅਕਾਲੀ ਦਲ ਬਾਦਲ ਗ਼ਲਤ ਅਤੇ ਝੂਠਾ ਬਿਰਤਾਂਤ ਕਿਉਂ ਫੈਲਾ ਰਿਹਾ ਹੈ। ਹਰਸਿਮਰਤ ਨੇ ਬਾਅਦ ਵਿੱਚ ਆਪਣੀ ਪੋਸਟ ਹਟਾ ਦਿੱਤੀ, ਪਰ ਇਸ ਦੇ ਸਕਰੀਨਸ਼ਾਟ ਸੋਸ਼ਲ ਮੀਡੀਆ ’ਤੇ ਸਾਂਝੇ ਹੋਣ ਲੱਗੇ। ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਭਾਜਪਾ ਅਤੇ ਅਕਾਲੀ ਦਲ ਬਾਦਲ ਵਿਚਾਲੇ ਅਕਤੂਬਰ ਦੇ ਅਖ਼ੀਰ ਤੱਕ ਗੱਠਜੋੜ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਉੱਧਰ, ਭਾਜਪਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਨੇ ਗੁਰਦੁਆਰੇ ਵਿੱਚ ਧਰਨੇ, ਨਾਅਰੇਬਾਜ਼ੀ ਅਤੇ ਗ਼ੈਰ-ਧਾਰਮਿਕ ਭਾਸ਼ਣਾਂ ਦੀ ਨਿਖੇਧੀ ਕੀਤੀ।

Harsimrat Kaur Badal Hs Phoolka Bangla Sahib Gurdwara Delhi Police Cjp Protest Shiromani Akali Dal Bjp Punjab Politics Political Controversy Delhi News


Recommended Posts