ਪੰਜਾਬ ’ਚ ਵਧੇਗੀ ਠੰਢ, 13 ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਅਲਰਟ    ਮੋਹਨ ਭਾਗਵਤ ਨਾਲ ਸਟੇਜ ’ਤੇ ਨਜ਼ਰ ਆਏ ਜੇ.ਐੱਸ. ਖੇਹਰ    ਲੁਧਿਆਣਾ ’ਚ ਭਿਆਨਕ ਹਾਦਸਾ, 3 ਦੀ ਮੌਤ ਤੇ 5 ਜ਼ਖ਼ਮੀ    ਸਾਈਬਰ ਠੱਗਾਂ ’ਤੇ ਸਰਕਾਰ ਦਾ ਡਿਜੀਟਲ ਸ਼ਿਕੰਜਾ    ਮੁੱਖ ਮੰਤਰੀ ਦੀ ਲੋਕ-ਮਿਲਣੀ ਤੋਂ ਪਹਿਲਾਂ ਪੁਲੀਸ ਦੀ ਕਾਰਵਾਈ    ਨਸ਼ਾਖੋਰੀ ਨੌਜਵਾਨਾਂ ਦੇ ਸੁਫ਼ਨਿਆਂ ਲਈ ਵੱਡੀ ਚੁਣੌਤੀ: Pm ਮੋਦੀ    Bsf ਜਵਾਨ ਦੀ ਹਿਰਾਸਤ ’ਚ ਮੌਤ ਦਾ ਮਾਮਲਾ    ਬਰੈਂਪਟਨ ਗੋਲ਼ੀਬਾਰੀ ਮਾਮਲੇ ’ਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ    ਕੈਲੀਫੋਰਨੀਆ ’ਚ 5.0 ਤੀਬਰਤਾ ਦਾ ਭੂਚਾਲ, Lax ’ਤੇ ਲੈਂਡਿੰਗ ਕਰ ਰਿਹਾ ਜਹਾਜ਼ ਮੁੜ ਹਵਾ ’ਚ ਚੁੱਕਿਆ; 40 ਤੋਂ ਵੱਧ ਆਫ਼ਟਰਸ਼ੌਕਸ ਦਰਜ    ਹਲਕਾਬੰਦੀ ਬਿੱਲ ’ਤੇ ਸਿਆਸੀ ਹਲਚਲ ਤੇਜ਼: ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਅੱਜ ਸਟਾਲਿਨ ਅਤੇ ਸ਼ਰਦ ਪਵਾਰ ਨਾਲ ਕਰਨਗੇ ਮੁਲਾਕਾਤ   
ਸਾਈਬਰ ਠੱਗਾਂ ’ਤੇ ਸਰਕਾਰ ਦਾ ਡਿਜੀਟਲ ਸ਼ਿਕੰਜਾ
November 29, 2026
Narendra-Modi-Mann-Ki-Baat-Sanch

ਸਾਈਬਰ ਠੱਗਾਂ ’ਤੇ ਸਰਕਾਰ ਦਾ ਡਿਜੀਟਲ ਸ਼ਿਕੰਜਾ

Garima / Delhi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਡਿਜੀਟਲ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 140ਵੇਂ ਐਪੀਸੋਡ ਵਿੱਚ ਉਨ੍ਹਾਂ ਕਿਹਾ ਕਿ ‘ਸੰਚਾਰ ਸਾਥੀ’ ਪ੍ਰਣਾਲੀ ਨੇ ਹੁਣ ਤੱਕ 5,000 ਕਰੋੜ ਰੁਪਏ ਤੋਂ ਵੱਧ ਦੇ ਸੰਭਾਵੀ ਵਿੱਤੀ ਨੁਕਸਾਨ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੰਚਾਰ ਸਾਥੀ ਪੋਰਟਲ ਨਾਲ ਬੈਂਕਾਂ, ਭੁਗਤਾਨ ਐਪਸ, ਟੈਲੀਕਾਮ ਕੰਪਨੀਆਂ ਅਤੇ ਪੁਲੀਸ ਸਮੇਤ 1,600 ਤੋਂ ਵੱਧ ਸੰਸਥਾਵਾਂ ਜੁੜੀਆਂ ਹੋਈਆਂ ਹਨ। ਇਸ ਪੋਰਟਲ ’ਤੇ ਹੁਣ ਤੱਕ 30 ਕਰੋੜ ਤੋਂ ਵੱਧ ਵਾਰ ਲੋਕ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ 23 ਭਾਸ਼ਾਵਾਂ ਵਿੱਚ ਉਪਲੱਬਧ ਇਸ ਐਪ ਨੂੰ ਕਰੀਬ 3 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ। ਇਹ ਐਪ ਨਾ ਸਿਰਫ਼ ਸਾਈਬਰ ਧੋਖਾਧੜੀ ਤੋਂ ਬਚਾਅ ਵਿੱਚ ਮਦਦ ਕਰਦੀ ਹੈ, ਸਗੋਂ ਗੁੰਮ ਹੋਏ ਮੋਬਾਈਲ ਫ਼ੋਨਾਂ ਨੂੰ ਲੱਭਣ ਵਿੱਚ ਵੀ ਸਹਾਇਕ ਹੈ।ਮੋਦੀ ਨੇ ਸਰਕਾਰੀ ਕਰਮਚਾਰੀਆਂ ਦੀ ਸਿਖਲਾਈ ਲਈ ਚਲਾਏ ਜਾ ਰਹੇ ਆਈਗੌਟ ਕਰਮਯੋਗੀ (iGOT Karmayogi) ਪੋਰਟਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ’ਤੇ 17 ਭਾਸ਼ਾਵਾਂ ਵਿੱਚ 7,000 ਤੋਂ ਵੱਧ ਕੋਰਸ ਉਪਲੱਬਧ ਹਨ, ਜਿਨ੍ਹਾਂ ਰਾਹੀਂ ਲੱਖਾਂ ਸਰਕਾਰੀ ਕਰਮਚਾਰੀ ਨਵੀਆਂ ਤਕਨੀਕਾਂ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਭਾਰਤੀ ਸੰਕੇਤ ਭਾਸ਼ਾ ਦੀ ਸਿਖਲਾਈ ਹਾਸਲ ਕਰ ਰਹੇ ਹਨ।ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਟਲੀ ਦੇ ਵੈਨਿਸ ਆਰਟ ਬਿਏਨਾਲੇ ਵਿੱਚ ਭਾਰਤੀ ਪਵੇਲੀਅਨ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪਵੇਲੀਅਨ ਨੂੰ ਕਰੀਬ 4.5 ਲੱਖ ਲੋਕਾਂ ਨੇ ਦੇਖਿਆ ਅਤੇ ਇਸ ਨੂੰ ਸਰਵੋਤਮ ਪਵੇਲੀਅਨ ਚੁਣਿਆ ਗਿਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਦਸੰਬਰ ਦੇ ਪਹਿਲੇ ਹਫ਼ਤੇ ਦਿੱਲੀ ਵਿੱਚ 108 ਦਿਨਾਂ ਦਾ ‘ਇੰਡੀਆ ਬਿਏਨਾਲੇ’ ਸ਼ੁਰੂ ਹੋਣ ਜਾ ਰਿਹਾ ਹੈ।ਕੈਨੇਡਾ ਵਿੱਚ ਭਾਰਤੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਮੋਦੀ ਨੇ ‘ਸਾਈਂ ਧਾਮ ਫੂਡ ਬੈਂਕ’ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਖੇਤਰਾਂ ਵਿੱਚ ਹਰ ਮਹੀਨੇ ਕਰੀਬ 60,000 ਲੋੜਵੰਦ ਲੋਕਾਂ, ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਭੋਜਨ ਮੁਹੱਈਆ ਕਰਵਾਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਨੇਡਾ ਦੇ ਰੈੱਡ ਐੱਫ ਐੱਮ ਨਾਲ ਜੁੜੇ ਕੁਲਵਿੰਦਰ ਸੰਘੇੜਾ ਦੇ ਸੇਵਾ ਕਾਰਜਾਂ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀਆਂ ਨਵੀਆਂ ਪਹਿਲਕਦਮੀਆਂ ਅਤੇ ਉਤਪਾਦਾਂ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਸੂਰਤ ਸਥਿਤ ‘ਸ਼ਮਿਟਨ ਚਾਕਲੇਟ’ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਗੁਜਰਾਤ ਦੇ ਕੱਛ ਵਿੱਚ ਅਮੂਲ ਵੱਲੋਂ ਊਠਣੀ ਦੇ ਦੁੱਧ ਤੋਂ ਤਿਆਰ ਕੀਤੀ ਜਾ ਰਹੀ ਚਾਕਲੇਟ ਦੀ ਵੀ ਸ਼ਲਾਘਾ ਕੀਤੀ।ਇਸੇ ਤਰ੍ਹਾਂ ਤਾਮਿਲਨਾਡੂ ਦੇ ਇਰੋਡ ਤੋਂ ਪਹਿਲੀ ਵਾਰ ਯੂਰਪ ਨੂੰ ਜੈਵਿਕ ਤਾੜ ਦੇ ਗੁੜ ਦੀ ਬਰਾਮਦ ਕੀਤੇ ਜਾਣ ਨੂੰ ਵੀ ਉਨ੍ਹਾਂ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ। ਮੋਦੀ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਨਵੀਆਂ ਕੋਸ਼ਿਸ਼ਾਂ ਭਾਰਤ ਦੀ ਸਮਰੱਥਾ ਅਤੇ ਉੱਦਮਸ਼ੀਲਤਾ ਨੂੰ ਦਰਸਾਉਂਦੀਆਂ ਹਨ।

Narendra Modi Mann Ki Baat Sanchar Saathi Cyber Security Financial Fraud Digital India Igot Karmayogi Artificial Intelligence India News Government Initiatives Venice Art Biennale Sai Dham Food Bank Kulwinder Sanghera Amul Camel Milk Chocolate Organic Pal


Recommended Posts