ਪੰਜਾਬ ’ਚ ਵਧੇਗੀ ਠੰਢ, 13 ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਅਲਰਟ    ਮੋਹਨ ਭਾਗਵਤ ਨਾਲ ਸਟੇਜ ’ਤੇ ਨਜ਼ਰ ਆਏ ਜੇ.ਐੱਸ. ਖੇਹਰ    ਲੁਧਿਆਣਾ ’ਚ ਭਿਆਨਕ ਹਾਦਸਾ, 3 ਦੀ ਮੌਤ ਤੇ 5 ਜ਼ਖ਼ਮੀ    ਸਾਈਬਰ ਠੱਗਾਂ ’ਤੇ ਸਰਕਾਰ ਦਾ ਡਿਜੀਟਲ ਸ਼ਿਕੰਜਾ    ਮੁੱਖ ਮੰਤਰੀ ਦੀ ਲੋਕ-ਮਿਲਣੀ ਤੋਂ ਪਹਿਲਾਂ ਪੁਲੀਸ ਦੀ ਕਾਰਵਾਈ    ਨਸ਼ਾਖੋਰੀ ਨੌਜਵਾਨਾਂ ਦੇ ਸੁਫ਼ਨਿਆਂ ਲਈ ਵੱਡੀ ਚੁਣੌਤੀ: Pm ਮੋਦੀ    Bsf ਜਵਾਨ ਦੀ ਹਿਰਾਸਤ ’ਚ ਮੌਤ ਦਾ ਮਾਮਲਾ    ਬਰੈਂਪਟਨ ਗੋਲ਼ੀਬਾਰੀ ਮਾਮਲੇ ’ਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ    ਕੈਲੀਫੋਰਨੀਆ ’ਚ 5.0 ਤੀਬਰਤਾ ਦਾ ਭੂਚਾਲ, Lax ’ਤੇ ਲੈਂਡਿੰਗ ਕਰ ਰਿਹਾ ਜਹਾਜ਼ ਮੁੜ ਹਵਾ ’ਚ ਚੁੱਕਿਆ; 40 ਤੋਂ ਵੱਧ ਆਫ਼ਟਰਸ਼ੌਕਸ ਦਰਜ    ਹਲਕਾਬੰਦੀ ਬਿੱਲ ’ਤੇ ਸਿਆਸੀ ਹਲਚਲ ਤੇਜ਼: ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਅੱਜ ਸਟਾਲਿਨ ਅਤੇ ਸ਼ਰਦ ਪਵਾਰ ਨਾਲ ਕਰਨਗੇ ਮੁਲਾਕਾਤ   
ਮੋਹਨ ਭਾਗਵਤ ਨਾਲ ਸਟੇਜ ’ਤੇ ਨਜ਼ਰ ਆਏ ਜੇ.ਐੱਸ. ਖੇਹਰ
November 29, 2026
Js-Khehar-Mohan-Bhagwat-Rss-Rash

ਮੋਹਨ ਭਾਗਵਤ ਨਾਲ ਸਟੇਜ ’ਤੇ ਨਜ਼ਰ ਆਏ ਜੇ.ਐੱਸ. ਖੇਹਰ

Garima / Delhi

ਭਾਰਤ ਦੇ ਪਹਿਲੇ ਸਿੱਖ ਚੀਫ਼ ਜਸਟਿਸ ਰਹੇ ਜਗਦੀਸ਼ ਸਿੰਘ ਖੇਹਰ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਸਿੱਖ ਪਰਿਵਾਰਾਂ ਦੀ ਰੱਖਿਆ ਕਰਨ ਅਤੇ ਭਾਰਤ ਦੀ ਵੰਡ ਸਮੇਂ ਪੰਜਾਬ ਵਿੱਚ ਰਾਹਤ ਕਾਰਜਾਂ ਨੂੰ ਸੰਗਠਿਤ ਕਰਨ ਵਿੱਚ ਸੰਘ ਦੇ ਸਵੈਮਸੇਵਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਸੰਘ ਦੀ ਦਿੱਲੀ ਇਕਾਈ ਵੱਲੋਂ ਕਰਵਾਏ ਗਏ 'ਰਾਸ਼ਟਰ ਵੰਦਮ' ਸਮਾਗਮ ਵਿੱਚ ਮੋਹਨ ਭਾਗਵਤ ਦੇ ਸੰਬੋਧਨ ਤੋਂ ਪਹਿਲਾਂ ਸਾਬਕਾ ਚੀਫ਼ ਜਸਟਿਸ ਜੇ.ਐੱਸ. ਖੇਹਰ ਨੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਵੰਡ ਦੌਰਾਨ ਆਰ.ਐੱਸ.ਐੱਸ. ਦੇ ਸਵੈਮਸੇਵਕਾਂ ਨੇ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਲਈ ਸਵੈ-ਰੱਖਿਆ ਦੇ ਪ੍ਰਬੰਧ ਕਰਨ, ਰਾਹਤ ਕਾਰਜ ਚਲਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ।1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਖੇਹਰ ਨੇ ਕਿਹਾ ਕਿ ਦਿੱਲੀ ਵਿੱਚ ਹਿੰਸਾ ਦੌਰਾਨ ਸਿੱਖ ਪਰਿਵਾਰਾਂ ਦੀ ਰੱਖਿਆ ਕਰਨ ਵਿੱਚ ਵੀ ਸੰਘ ਦੇ ਸਵੈਮਸੇਵਕਾਂ ਨੇ ਸਰਗਰਮ ਭੂਮਿਕਾ ਨਿਭਾਈ ਸੀ। ਉਨ੍ਹਾਂ ਇਸ ਸਬੰਧੀ ਆਰ.ਐੱਸ.ਐੱਸ. ਦੇ ਅਧਿਕਾਰਤ ਪ੍ਰਕਾਸ਼ਨਾਂ ਅਤੇ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਹਵਾਲਾ ਦਿੱਤਾ। ਖੇਹਰ ਨੇ ਕਿਹਾ ਕਿ ਸੰਘ ਦੇ ਸਵੈਮਸੇਵਕ ਉਨ੍ਹਾਂ ਬਸਤੀਆਂ ਦੀ ਰਾਖੀ ਲਈ ਵੀ ਖੜ੍ਹੇ ਰਹੇ ਸਨ, ਜਿੱਥੇ ਹਮਲੇ ਹੋਣ ਦਾ ਖ਼ਤਰਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਖੁਸ਼ਵੰਤ ਸਿੰਘ ਨੇ ਵੀ ਇਸ ਭੂਮਿਕਾ ਦੀ ਪੁਸ਼ਟੀ ਕੀਤੀ ਸੀ।ਇਸ ਦੌਰਾਨ ਸਾਬਕਾ ਚੀਫ਼ ਜਸਟਿਸ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਸੌ ਸਾਲਾਂ ਦੇ ਸਫ਼ਰ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ ਕਿ ਸਿਰਫ਼ 15 ਤੋਂ 20 ਨੌਜਵਾਨਾਂ ਨਾਲ ਸ਼ੁਰੂ ਹੋਇਆ ਇਹ ਸੰਗਠਨ ਅੱਜ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੌ ਸਾਲਾਂ ਦੌਰਾਨ ਸੰਘ ਨੇ ਕਈ ਸਮਾਜਿਕ ਅਤੇ ਸਿਆਸੀ ਤਬਦੀਲੀਆਂ ਦਾ ਸਾਹਮਣਾ ਕੀਤਾ ਹੈ, ਪਰ ਇਸ ਦੇ ਬਾਵਜੂਦ ਇਹ ਇੱਕ ਸੱਭਿਆਚਾਰਕ, ਸਮਾਜਿਕ ਅਤੇ ਰਾਸ਼ਟਰਵਾਦੀ ਸੰਗਠਨ ਵਜੋਂ ਕਾਇਮ ਰਿਹਾ ਹੈ। ਖੇਹਰ ਨੇ ਇਹ ਗੱਲਾਂ ਮੋਹਨ ਭਾਗਵਤ ਦੇ ਸੰਬੋਧਨ ਤੋਂ ਠੀਕ ਪਹਿਲਾਂ ਕਹੀਆਂ।

Js Khehar Mohan Bhagwat Rss Rashtriya Swayamsevak Sangh 1984 Anti Sikh Riots Sikh Community Sikh History Partition Of India Khushwant Singh Rashtra Vandam New Delhi Punjab News National News


Recommended Posts