ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਬਾਰੀ ਮਾਮਲੇ ’ਚ ਵੱਡੀ ਕਾਰਵਾਈ, ਕੋਟਾ ’ਚੋਂ ਤਿੰਨ ਸ਼ੱਕੀ ਹਿਰਾਸਤ ’ਚ    ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ‘ਆਪ’ ਵਿਧਾਇਕਾਂ ਦੀਆਂ ਰਿਹਾਇਸ਼ਾਂ ਦੇ ਬਾਹਰ ਪ੍ਰਦਰਸ਼ਨ, ਪੁਲੀਸ ਨਾਲ ਹੋਈਆਂ ਝੜਪਾਂ    ਗਿਆਨੇਸ਼ ਕੁਮਾਰ ਖ਼ਿਲਾਫ਼ Cjp ਦੇ ਅੰਦੋਲਨ ਨੂੰ ਟੱਕਰ ਦੇਣ ਲਈ ‘ਲਾਲ ਹਿੱਟ ਜਨਤਾ ਪਾਰਟੀ’ ਮੈਦਾਨ ’ਚ    ਸਿੱਧੂ ਮੂਸੇਵਾਲਾ ਦੇ ਬਾਕੀ ਹੋਲੋਗ੍ਰਾਮ ਸ਼ੋਅ ਮੁਲਤਵੀ, ਨੀਰੂ ਬਾਜਵਾ ਨੇ ਵੀ ਫ਼ਿਲਮ ‘ਥਾਪੀ’ ਦੀ ਸਕ੍ਰੀਨਿੰਗ ਰੋਕੀ    ਪੰਜਾਬ ’ਚ ਸ਼੍ਰੀਨਗਰ ਜਾ ਰਹੀ ਬੱਸ ’ਤੇ ਪਥਰਾਅ, ਸਵਾਰੀਆਂ ਵਾਲ-ਵਾਲ ਬਚੀਆਂ    ਮੁੰਬਈ ’ਚ ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਬਾਰੀ, ਅਦਾਕਾਰ ਵਾਲ-ਵਾਲ ਬਚਿਆ; 15 ਪੁਲੀਸ ਟੀਮਾਂ ਵੱਲੋਂ ਜਾਂਚ    ਸੀਬੀਆਈ ਅੱਗੇ ਪੇਸ਼ ਹੋਏ ਬੀਰ ਦਵਿੰਦਰ ਸਿੰਘ ਬੱਲਾਂ ਤੇ ਜਿਤਿਨ ਗੋਹਲ, ਦੋ ਨਿੱਜੀ ਵਿਅਕਤੀਆਂ ਤੋਂ ਵੀ ਪੁੱਛਗਿੱਛ    ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲਈ ਕੇਵਲ ਸਿੰਘ ਢਿੱਲੋਂ ਨੇ ਬੰਨ੍ਹੀ ਕਾਲੀ ਪੱਗ    ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਵੀਡੀਓ ਨੂੰ ਲੈ ਕੇ ਵਿਵਾਦ, ਮਾਪਿਆਂ ਖ਼ਿਲਾਫ਼ ਸ਼ਿਕਾਇਤ ਦਰਜ    ਭਾਈ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੇਗੀ: ਐਡਵੋਕੇਟ ਧਾਮੀ   
ਸਮਝੌਤੇ ਦੀਆਂ ਖ਼ਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਦੱਸਿਆ ਸਾਜ਼ਿਸ਼, ਪੰਥਕ ਏਕਤਾ ਲਈ ਤਿਆਗ ਕਰਨ ਦੀ ਪੇਸ਼ਕਸ਼
October 18, 2026
Shiromani-Akali-Dal-Punarsurjit-

ਸਮਝੌਤੇ ਦੀਆਂ ਖ਼ਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਦੱਸਿਆ ਸਾਜ਼ਿਸ਼, ਪੰਥਕ ਏਕਤਾ ਲਈ ਤਿਆਗ ਕਰਨ ਦੀ ਪੇਸ਼ਕਸ਼

Prabhsimran Singh / Punjab

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਮਝੌਤੇ ਦੀਆਂ ਚੱਲ ਰਹੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਇਨ੍ਹਾਂ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸਮਝੌਤੇ ਸਬੰਧੀ ਖ਼ਬਰਾਂ ਜਾਣਬੁੱਝ ਕੇ ਝੂਠਾ ਭਰਮ ਪੈਦਾ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ। ਪੀਰਮੁਹੰਮਦ ਨੇ ਕਿਹਾ ਕਿ ਗੁਰਪ੍ਰਤਾਪ ਸਿੰਘ ਵਡਾਲਾ, ਸਕੱਤਰ ਜਨਰਲ ਅਤੇ ਨਕੋਦਰ ਦੇ ਸਾਬਕਾ ਵਿਧਾਇਕ, ਦੇ ਜਿਸ ਬਿਆਨ ਨੂੰ ਸਮਝੌਤੇ ਦੀਆਂ ਖ਼ਬਰਾਂ ਦਾ ਆਧਾਰ ਬਣਾਇਆ ਜਾ ਰਿਹਾ ਹੈ, ਉਹ ਕਾਫ਼ੀ ਸਮਾਂ ਪਹਿਲਾਂ ਦਿੱਤਾ ਗਿਆ ਸੀ। ਉਨ੍ਹਾਂ ਮੁਤਾਬਕ ਉਸ ਬਿਆਨ ਵਿੱਚ ਵੀ ਵਡਾਲਾ ਨੇ ਸਪੱਸ਼ਟ ਕੀਤਾ ਸੀ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਮੁੱਚਾ ਪੰਥ ਅਤੇ ਪੰਜਾਬੀ ਚਾਹੁੰਦੇ ਹਨ ਕਿ ਅਕਾਲੀ ਦਲ ਇਕਜੁੱਟ ਹੋਵੇ, ਪਰ ਕੁਝ ਲੋਕ ਆਪਣੇ ਨਿੱਜੀ ਮੁਫ਼ਾਦਾਂ ਕਾਰਨ ਅਸਲ ਪੰਥਕ ਏਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਅਤੇ ਆਪਣੀਆਂ ਗ਼ਲਤੀਆਂ ਮੰਨਣ ਲਈ ਕਿਹਾ ਗਿਆ ਸੀ। ਉਨ੍ਹਾਂ ਅਨੁਸਾਰ ਸਿਧਾਂਤਾਂ ਤੋਂ ਬਿਨਾਂ ਕੀਤੀ ਏਕਤਾ ਦਾ ਨਾ ਪੰਥ, ਨਾ ਪੰਜਾਬ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫ਼ਾਇਦਾ ਹੋਵੇਗਾ। ਇਸੇ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਭਾਈ ਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਮੇਤ ਪ੍ਰਮੁੱਖ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਲਈ ਪਾਰਟੀ ਹਰ ਕੁਰਬਾਨੀ ਕਰਨ ਲਈ ਤਿਆਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚਾਰੇ ਪ੍ਰਮੁੱਖ ਧੜਿਆਂ ਵਿਚਾਲੇ ਸੁਚੱਜੇ ਢੰਗ ਨਾਲ ਏਕਤਾ ਹੋਣੀ ਚਾਹੀਦੀ ਹੈ। ਭਾਈ ਸੋਢੀ ਨੇ ਕਿਹਾ ਕਿ ਆਗੂਆਂ ਨੂੰ ਪ੍ਰਧਾਨਗੀਆਂ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੀ ਆਵਾਜ਼ ਬਣਨ ਦੀ ਲੋੜ ਹੈ। ਉਨ੍ਹਾਂ ਮੌਜੂਦਾ ਸਰਕਾਰ ਦੇ ਸ਼ਾਸਨ ਦੌਰਾਨ ਅਫ਼ਸਰਸ਼ਾਹੀ ਦੇ ਬੇਕਾਬੂ ਹੋਣ ਦਾ ਦੋਸ਼ ਲਾਉਂਦਿਆਂ ਪਰਮਿੰਦਰ ਸਿੰਘ ਝੋਟੇ ਦੇ ਮਾਮਲੇ ਨੂੰ ਵਿਗੜ ਰਹੀ ਕਾਨੂੰਨ-ਵਿਵਸਥਾ ਦੀ ਜਿਉਂਦੀ-ਜਾਗਦੀ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਿਸੇ ਹੋਰ ਧਿਰ ਨਾਲ ਗਠਜੋੜ ਕਰਨ ਦੀ ਬਜਾਏ ਆਪਸੀ ਏਕਤਾ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਈ ਸੋਢੀ ਨੇ ਜ਼ੋਰ ਦਿੱਤਾ ਕਿ ਏਕਤਾ ਦੇ ਰਾਹ ਵਿੱਚ ਪ੍ਰਧਾਨਗੀ ਰੋੜਾ ਨਹੀਂ ਬਣਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਪੰਥਕ ਏਕਤਾ ਲਈ ਤਿਆਗ ਦੀ ਲੋੜ ਪੈਂਦੀ ਹੈ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹਰ ਸਮੇਂ ਤਿਆਗ ਕਰਨ ਲਈ ਤਿਆਰ ਹਨ।

Shiromani Akali Dal Punarsurjit Shiromani Akali Dal Badal Karnail Singh Peer Mohammad Gurtap Singh Wadala Bhai Davinder Singh Sodhi Giani Harpreet Singh Sukhbir Singh Badal Akali Dal Unity Panthic Unity Sri Akal Takht Sahib Punjab Politics Parminder Singh


Recommended Posts