ਚੋਣ ਕਮਿਸ਼ਨ ਨੇ Form 6 ਨਾਲ ਜੁੜਿਆ ਵਾਧੂ Sir ਘੋਸ਼ਣਾ ਪੱਤਰ ਹਟਾਇਆ, ਇਨ੍ਹਾਂ ਸੂਬਿਆਂ ’ਚ ਹੁਣ ਨਹੀਂ ਲੋੜ    ਪੰਜਾਬ ਕਾਂਗਰਸ ’ਚ ਬਦਲਾਅ ਦੀ ਚਰਚਾ ਵਿਚਕਾਰ ਬਾਜਵਾ ਦਾ ਵੱਡਾ ਬਿਆਨ    ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਇਨ੍ਹਾਂ ਤਿੰਨ ਨਾਵਾਂ ਦੀ ਚਰਚਾ    Lpu ਹਿੰਸਾ ਮਾਮਲਾ: ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਥਿਤੀ ਰਿਪੋਰਟ    ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’, 42 ਖੋਜ ਸਹਾਇਕਾਂ ਦੀ ਭਰਤੀ ਨਾਲ ਜੁੜਿਆ ਮਾਮਲਾ    ਰਿਸ਼ਵਤ ਮਾਮਲੇ ’ਚ ਘਿਰੀ ਮਹਿਲਾ ਇੰਸਪੈਕਟਰ ਦੀ ਦੂਜੀ ਪੇਸ਼ੀ, ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਵਿਜੀਲੈਂਸ ਅਧਿਕਾਰੀ    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ‘ਆਪ’ ਨੇ ਨਸ਼ਿਆਂ ਦੇ ਮੁੱਦੇ ’ਤੇ ਪੁੱਛੇ ਸਵਾਲ    31 ਮਹੀਨਿਆਂ ’ਚ Ssf ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ, ਹਰ ਮਹੀਨੇ ਔਸਤ 1,891 ਘਟਨਾਵਾਂ    ਇੰਡੀਆ’ ਗਠਜੋੜ ਦੀ ਬੈਠਕ ਤੋਂ ਪਹਿਲਾਂ ਦਿੱਲੀ ’ਚ ਵਿਵਾਦਤ ਹੋਰਡਿੰਗਜ਼, ਵਿਰੋਧੀ ਆਗੂਆਂ ’ਤੇ ਤਨਜ਼    Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ   
ਸ੍ਰੀ ਸੰਦੀਪ ਸੈਣੀ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਕੀਤਾ ਵਿਸ਼ੇਸ਼ ਧੰਨਵਾਦ
January 2, 2025
Mr-Sandeep-Saini-Chief-Minister-

ਕਰਜਾ ਧਾਰਕ ਵਿਅਕਤੀਆਂ ਨੂੰ ਦਿੱਤੀ ਜਾਵੇਗੀ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ

ਬੈਕਫਿੰਕੋ ਦੀਆਂ ਸਕੀਮਾਂ ਦਾ ਲੋਕਾਂ ਤੱਕ ਲਾਭ ਪਹੁੰਚਾੳਣ ਲਈ ਲਗਾਏ ਜਾਣਗੇ ਜਾਗਰੂਕਤਾ ਕੈਂਪ: ਚੇਅਰਮੈਨ ਸੰਦੀਪ ਸੈਣੀ

Daily Dharaledar Bureau / Chandigarh

ਚੰਡੀਗੜ੍ਹ, 2 ਜਨਵਰੀ 


ਪੰਜਾਬ  ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਨੇ ਸੂਬੇ ਦੀਆਂ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ ਤੇ ਕਮਜੋਰ ਵਰਗ ਅਤੇ ਘੱਟ ਗਿਣਤੀ ਵਰਗ ਦੇ ਵਿਅਕਤੀਆਂ ਦਾ ਸਮਾਜਿਕ ਅਤੇ ਆਰਥਿਕ ਮਿਆਰ ਨੂੰ ਉੱਚਾ ਚੁੱਕਣ ਲਈ ਸਵੈ ਰੁਜ਼ਗਾਰ ਸਕੀਮਾਂ ਲਈ ਘੱਟ ਵਿਆਜ ਦਰਾਂ ’ਤੇ ਸਿੱਧਾ ਕਰਜ਼ਾ ਸਕੀਮ, ਐਨ.ਬੀ.ਸੀ. ਸਕੀਮ ਅਤੇ ਐਨ.ਐਮ.ਡੀ. ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਸਕੀਮਾਂ ਦਾ ਲੋਕਾਂ ਤੱਕ ਲਾਭ ਪਹੁੰਚਾੳਣ ਲਈ ਜਾਗਰੂਕਤਾ ਕੈਂਪ ਲਗਾਏ ਜਾਣਗੇ।


ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਬੈਕਫਿੰਕੋ ਨੇ ਵਿੱਤੀ ਸਾਲ 2024-25 ਦੌਰਾਨ ₹2 ਕਰੋੜ ਸ਼ੇਅਰ ਕੈਪੀਟਲ ਦੀ ਰਾਸੀ 23 ਦਸੰਬਰ 2024 ਨੂੰ ਰਲੀਜ਼ ਕੀਤੀ ਹੈ। ਇਸ ਤੋਂ ਇਲਾਵਾ, ਸਾਲ 2023-24 ਦੌਰਾਨ ਐਨ.ਐਮ.ਡੀ. ਸਕੀਮ ਨੂੰ ਮੁੜ ਸ਼ੁਰੂ ਕਰਨ ਲਈ ₹25 ਕਰੋੜ ਰਾਸੀ ਜਾਰੀ ਕੀਤੀ। ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਬਣਦੀ ਮਾਰਜਨ ਮਨੀ ਦੀ ਰਕਮ ₹1 ਕਰੋੜ 26 ਦਸੰਬਰ 2024 ਨੂੰ ਰਲੀਜ਼ ਕੀਤੀ ਗਈ। 


ਸ੍ਰੀ ਸੈਣੀ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਐਨ.ਬੀ.ਸੀ.ਐਫ.ਡੀ.ਸੀ. ਲਈ ₹30 ਕਰੋੜ ਦੇ ਰੀਵਾਲਵਿੰਗ ਗਰੰਟੀ 'ਤੇ 2% ਗਰੰਟੀ ਫੀਸ ਤੋਂ ਛੋਟ ਦਿਤੀ ਗਈ। ਇਹ ਯਤਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪੱਛੜੇ ਵਰਗਾਂ ਦੀ ਭਲਾਈ ਲਈ ਵਚਨਬੱਧਤਾ ਦਰਸਾਉਂਦੇ ਹਨ।



ਬੈਕਫਿੰਕੋ ਦੇ ਚੇਅਰਮੈਨ, ਸ੍ਰੀ ਸੰਦੀਪ ਸੈਣੀ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਐਨ.ਐਮ.ਡੀ. ਸਕੀਮ ਅਤੇ ਸਿੱਧਾ ਕਰਜ਼ਾ ਸਕੀਮ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ। ਕਰਜ਼ਾ ਧਾਰਕਾਂ ਨੂੰ ਕਾਰੋਬਾਰ ਵਿੱਚ ਮੁਹਾਰਤ ਪ੍ਰਾਪਤ ਕਰਨ ਲਈ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਰਿਵਾਇਤੀ ਧੰਦਿਆਂ ਤੋਂ ਇਲਾਵਾ ਕਿੱਤਾ ਮੁੱਖੀ ਧੰਦਿਆਂ ਨੂੰ ਅਪਣਾ ਸਕਣ।


ਇਸ ਮੌਕੇ ਬੈਕਫਿੰਕੋ ਦੇ ਵਾਈਸ-ਚੇਅਰਮੈਨ ਸ. ਹਰਜਿੰਦਰ ਸਿੰਘ ਸੀਚੇਵਾਲ ਅਤੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੰਦੀਪ ਹੰਸ ਅਤੇ ਸਹਾਇਕ ਜਨਰਲ ਮੈਨੇਜਰ ( ਅਮਲਾ) ਸ. ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


Powered by Froala Editor

Mr Sandeep Saini Chief Minister And Cabinet Minister Dr Special Thanks To Baljit Kaur


Recommended Posts