Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ    Lpu ਹਿੰਸਾ ਮਾਮਲਾ: Cbi ਜਾਂਚ ਦੀ ਮੰਗ ਵਾਲੀ Pil ’ਤੇ ਹਾਈ ਕੋਰਟ ’ਚ ਅੱਜ ਸੁਣਵਾਈ ਸੰਭਵ    ਸੈਕਟਰ 39 ’ਚ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਪਹੁੰਚੇ ਸੁਨੀਲ ਜਾਖੜ, ਪੁਲੀਸ ਨੇ ਰੋਕਿਆ    Sir ਖ਼ਿਲਾਫ਼ ਕਾਂਗਰਸ ਦਾ ਦੇਸ਼ਵਿਆਪੀ ਪ੍ਰਦਰਸ਼ਨ, Cec ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ    ਦਿੱਲੀ-ncr ’ਚ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਜਵਾਬਦੇਹੀ ਤੈਅ ਕਰਨੀ ਜ਼ਰੂਰੀ’    ਆਪ’ ਨੂੰ 2025-26 ’ਚ ਮਿਲਿਆ 12.09 ਕਰੋੜ ਦਾ ਚੰਦਾ, ਪੰਜਾਬ ਤੋਂ 5.08 ਕਰੋੜ; ਰਾਜਿੰਦਰ ਗੁਪਤਾ ਰਹੇ ਸਭ ਤੋਂ ਵੱਡੇ ਦਾਨੀ    12 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰ ਕਾਬੂ, ਬਿਨਾਂ ਨੰਬਰੀ ਸਵਿਫ਼ਟ ਕਾਰ ਤੋਂ ਹੋਈ ਬਰਾਮਦਗੀ    ਪੰਥਕ ਅਸੈਂਬਲੀ ਦਾ Sgpc ਮੈਂਬਰਾਂ ਨੂੰ ਖੁੱਲ੍ਹਾ ਪੱਤਰ, ਬਹਿਰੀਨ ਤੋਂ ਆਈ ਬੀਬੀ ਮਾਮਲੇ ’ਚ 12 ਸਵਾਲਾਂ ਦੇ ਜਵਾਬ ਮੰਗੇ    ਗੋਲਡੀ ਬਰਾੜ Fbi ਦੀ ਟੌਪ-10 ਮੋਸਟ ਵਾਂਟੇਡ ਸੂਚੀ ’ਚ ਸ਼ਾਮਲ, 10 ਲੱਖ ਡਾਲਰ ਦਾ ਇਨਾਮ    ਲੁਧਿਆਣਾ ’ਚ 4 ਮਹੀਨਿਆਂ ਦਾ ਮਾਸੂਮ ਅਗਵਾ, 5 ਘੰਟਿਆਂ ’ਚ ਬਰਾਮਦ; ਸਕੀ ਚਾਚੀ ਹੀ ਨਿਕਲੀ ਮੁੱਖ ਮੁਲਜ਼ਮ   
ਕੈਬਨਿਟ ਮੰਤਰੀ ਵੱਲੋਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ: ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਦਾ ਨਿਰਮਾਣ ਕਾਰਜ ਆਰੰਭ
September 26, 2024
A-Big-Gift-From-The-Cabinet-Mini

Daily Dharaledar Bureau / Chandigarh

ਚੰਡੀਗੜ੍ਹ, 26 ਸਤੰਬਰ:


ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਖੇਤਰ ਦੇ ਸਰਵਪੱਖੀ ਵਿਕਾਸ ਕਰਵਾਉਣ ਦੇ ਮਕਸਦ ਨਾਲ ਚੰਗਰ ਅਧੀਨ ਆਉਂਦੇ ਖੇਤਰ ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਬਣਾਉਣ ਦੇ ਕਾਰਜ ਨੂੰ ਆਰੰਭ ਕਰਵਾਇਆ ਗਿਆ। 

ਇਨ੍ਹਾਂ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਲਗਭਗ 7 ਦਹਾਕਿਆਂ ਤੋ ਆਵਜਾਈ ਦੀ ਸੁਚਾਰੂ ਸਹੂਲਤ ਨਾ ਮਿਲਣ ਕਾਰਨ ਚੰਗਰ ਇਲਾਕੇ ਦੇ ਵਸਨੀਕਾਂ ਨੂੰ  ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੰਗਰ ਵਾਸੀਆਂ ਲਈ ਤਾਰਾਪੁਰ ਤੋ ਸਮਲਾਹ ਤੱਕ 7 ਕਿਲੋਮੀਟਰ ਲੰਬੀ 12 ਫੁੱਟੀ ਸੜਕ ਬਹੁਤ ਪਹਿਲਾਂ ਬਣਾਈ ਗਈ ਸੀ ਜਿਸ ‘ਤੇ ਮੌਜੂਦਾ ਸਮੇਂ ਚੱਲਣਾ ਬਹੁਤ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਕਰਨ ਅਤੇ ਇਸ ਨੂੰ 18 ਫੁੱਟ ਚੌੜਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਜ ਉੱਤੇ 2.99 ਕਰੋੜ ਰੁਪਏ ਖਰਚ ਹੋਣਗੇ ਤੇ ਸੜਕ 6 ਮਹੀਨੇ ਵਿਚ ਤਿਆਰ ਕਰਕੇ ਚੰਗਰ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮਾਰਗ ਦੇ ਬਣਨ ਨਾਲ ਖੇਤਰ ਦੇ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜਾਣ ਲਈ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ। 

ਜ਼ਿਕਰਯੋਗ ਹੈ ਕਿ ਤਾਰਾਪੁਰ ਤੋ ਸਮਲਾਹ ਤੱਕ ਚੰਗਰ ਦਾ ਇਲਾਕਾ ਹੈ ਜੋ ਕਿ ਹਿਮਾਚਲ ਪ੍ਰਦੇਸ਼ – ਪੰਜਾਬ ਦੀ ਹੱਦ ਨਾਲ ਲੱਗਦਾ ਹੈ, ਇਸ ਨੀਮ ਪਹਾੜੀ ਖੇਤਰ ਵਿੱਚ ਆਵਾਜਾਈ ਦੀ ਸੁਚਾਰੂ ਸਹੂਲਤ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 12 ਫੁੱਟ ਚੋੜੀ ਸੜਕ ਵੀ ਆਵਾਜਾਈ ਦੇ ਯੋਗ ਨਹੀ ਹੈ ਪ੍ਰੰਤੂ ਅੱਜ ਇਸ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਕੰਮ ਦੀ ਸੁਰੂਆਤ ਕਰਵਾਈ ਗਈ ਹੈ। ਚੰਗਰ ਵਾਸੀਆਂ ਵੱਲੋਂ ਸ. ਬੈਂਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਇਸ ਸੜਕ ਦੇ ਬਣਨ ਨਾਲ ਸ. ਬੈਂਸ ਵੱਲੋਂ ਚੰਗਰ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਬੂਰ ਪੈਣ ਲੱਗਾ ਹੈ ਜਿਸ ਦੀ ਖੂਬ ਪ੍ਰਸੰਸ਼ਾ ਹੋ ਰਹੀ ਹੈ।


Powered by Froala Editor

A Big Gift From The Cabinet Minister To The People Of Changar Area The Construction Work Of 18 Feet Road From Tarapur To Samlah Has Started


Recommended Posts