ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ    Sir ਨੂੰ ਲੈ ਕੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, Sit ਜਾਂਚ ਦੀ ਵੀ ਮੰਗ    ਚੰਡੀਗੜ੍ਹ ’ਚ ਹੈੱਡ ਕਾਂਸਟੇਬਲ ਦਾ ਘਰ ’ਚ ਗੋਲੀਆਂ ਮਾਰ ਕੇ ਕਤਲ, ਪੁੱਤਰ ਹਿਰਾਸਤ ’ਚ    Gmada ਦੇ 6,400 ਕਰੋੜ ਦੇ ਫੰਡਾਂ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਵਿਸਥਾਰਪੂਰਵਕ ਜਵਾਬ    ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲਾ: Nia ਨੇ ਸੰਭਾਲੀ ਜਾਂਚ, ਕੇਸ ਵਿਸ਼ੇਸ਼ ਅਦਾਲਤ ’ਚ ਤਬਦੀਲ    ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਮਿਲਿਆ: ਕੈਪਟਨ ਅਮਰਿੰਦਰ, ਕਾਂਗਰਸ ’ਚ ਵਾਪਸੀ ਤੋਂ ਵੀ ਕੀਤਾ ਇਨਕਾਰ    Gmada ਮਾਮਲੇ ’ਚ Ed ਦਾ ਵੱਡਾ ਦਾਅਵਾ: ਰਿਜ਼ਰਵ ਕੀਮਤਾਂ ਘਟਾ ਕੇ ਸਰਕਾਰੀ ਖਜ਼ਾਨੇ ਨੂੰ ₹10 ਹਜ਼ਾਰ ਕਰੋੜ ਦੇ ਨੁਕਸਾਨ ਦਾ ਖਦਸ਼ਾ    ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ    ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ   
ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ
September 25, 2026
Rajjit-Singh-Rajjit-Singh-Hundal

ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ

Prabhsimran Singh / Chandigarh

ਮੁਹਾਲੀ ਦੀ ਇੱਕ ਅਦਾਲਤ ਨੇ ਨਸ਼ਾ ਤਸਕਰੀ ਨਾਲ ਸਬੰਧਤ ਐੱਨਡੀਪੀਐੱਸ ਐਕਟ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੰਜਾਬ ਪੁਲੀਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਵੀਰਵਾਰ ਸ਼ਾਮ ਉਸ ਨੂੰ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ 5 ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ। ਰਾਜਜੀਤ ਸਿੰਘ ਨੂੰ ਵੀਰਵਾਰ ਸਵੇਰੇ ਪਟਿਆਲਾ ਦੇ ਦਰਸ਼ਨ ਸਿੰਘ ਨਗਰ ਸਥਿਤ ਇੱਕ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ/ਜ਼ਬਰਦਸਤੀ ਉਗਰਾਹੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਸਾਲ 2023 ਤੋਂ ਫ਼ਰਾਰ ਦੱਸਿਆ ਜਾ ਰਿਹਾ ਸੀ। ਉਸ ਨੂੰ ਅਪਰੈਲ 2023 ਵਿੱਚ ਪੰਜਾਬ ਪੁਲੀਸ ਤੋਂ ਬਰਖਾਸਤ ਕੀਤਾ ਗਿਆ ਸੀ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗਠਿਤ ਐੱਸਆਈਟੀ ਦੀਆਂ ਤਿੰਨ ਰਿਪੋਰਟਾਂ ਤੋਂ ਬਾਅਦ ਹੋਈ ਸੀ। ਰਿਪੋਰਟਾਂ ਵਿੱਚ ਰਾਜਜੀਤ ਸਿੰਘ ਅਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਦੇ ਮਾਮਲੇ ਸਾਹਮਣੇ ਆਏ ਸਨ। ਬਰਖਾਸਤਗੀ ਦੇ ਹੁਕਮਾਂ ਮੁਤਾਬਕ, ਤਰਨ ਤਾਰਨ ਦੇ ਐੱਸਐੱਸਪੀ ਵਜੋਂ ਰਾਜਜੀਤ ਸਿੰਘ ਦੇ ਕਾਰਜਕਾਲ ਅਤੇ ਇੰਦਰਜੀਤ ਸਿੰਘ ਦੇ ਸੀਆਈਏ ਇੰਚਾਰਜ ਰਹਿਣ ਦੌਰਾਨ ਐੱਨਡੀਪੀਐੱਸ ਐਕਟ ਤਹਿਤ ਦਰਜ ਮਾਮਲਿਆਂ ਵਿੱਚ 50 ਤੋਂ ਵੱਧ ਸੈਂਪਲ ਫੇਲ੍ਹ ਹੋਏ ਸਨ। ਹੁਕਮਾਂ ਵਿੱਚ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਦਾ ਵੀ ਜ਼ਿਕਰ ਕੀਤਾ ਗਿਆ ਸੀ।

Rajjit Singh Rajjit Singh Hundal Punjab Police Antf Drug Smuggling Ndps Act Mohali Court Punjab Drugs Case Patiala Punjab News Police Remand Anti Narcotics Task Force


Recommended Posts