July 10, 2026
Dharaledar Bureau / Punjab
ਪਟਿਆਲਾ, 10 ਜੁਲਾਈ: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਸ. ਹਰਦੇਵ ਸਿੰਘ ਗਿੱਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਮਿਤੀ 10 ਜੁਲਾਈ 2026 ਨੂੰ ਦਫਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ, ਵਿਖੇ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ ਗਿਆ। ਸ੍ਰੀ ਗੁਰਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਨੇ ਦੱਸਿਆ ਕਿ ਇਸ ਦਿਨ ਦੀ ਮਹੱਤਤਾ ਇਹ ਹੈ ਕਿ ਇਸ ਦਿਨ 10 ਜੁਲਾਈ 1957 ਨੂੰ ਦੋ ਭਾਰਤੀ ਵਿਗਿਆਨਕਾਂ ਡਾ. ਹੀਰਾ ਲਾਲ ਚੌਧਰੀ ਅਤੇ ਡਾਕਟਰ ਕੇ.ਐਚ. ਏਲਕੁਨੀ ਨੇ ਮੱਛੀਆਂ ਵਿੱਚ ਇੰਡਿਉੂਸਡ ਬਰੀਡਿੰਗ ਤਕਨੀਕ ਦੀ ਖੋਜ਼ ਕੀਤੀ ਸੀ ਉਨ੍ਹਾਂ ਦੀ ਯਾਦ ਵਿੱਚ ਹੀ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਮੌਕੇ ਪਟਿਆਲਾ ਜਿਲ੍ਹੇ ਦੇ ਮੱਛੀ ਪਾਲਕ/ਕਿਸਾਨਾਂ ਅਤੇ ਮੱਛੀ ਵਿਕਰੇਤਾਵਾਂ ਨੇ ਭਾਗ ਲਿਆ। ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ, ਪਟਿਆਲਾ ਵੱਲੋਂ ਸਾਰੇ ਕਿਸਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਰਾਸ਼ਟਰੀ ਮੱਛੀ ਪਾਲਕ ਦਿਵਸ ਦੀ ਵਧਾਈ ਦਿੱਤੀ ਅਤੇ ਦੱਸਿਆ ਗਿਆ ਕਿ ਕਿਵੇਂ ਉਹ ਮੱਛੀ ਪਾਲਣ ਦੇ ਧੰਦੇ ਨੂੰ ਅਪਣਾ ਕਿ ਆਪਣੀ ਆਮਦਨ ਨੂੰ ਦੁੱਗਣਾ ਕਰ ਸਕਦੇ ਹਨ ਉਨ੍ਹਾਂ ਦੱਸਿਆ ਕਿ ਉਹ ਮੱਛੀ ਪਾਲਣ ਦੇ ਧੰਦੇ ਦੇ ਨਾਲ ਮੱਛੀ ਤਲਾਬ ਦੇ ਬੰਨਾਂ ਤੇ ਸਬਜੀਆਂ ਦੀ ਕਾਸ਼ਤ ਕਰ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਇਸ ਮੌਕੇ ਕਿਸਾਨ ਵੀਰਾਂ ਵੱਲੋਂ ਮੱਛੀ ਪੂੰਗ ਫਾਰਮ ਤੇ ਮੱਛੀ ਪੂੰਗ ਦੀ ਪੈਦਾਵਾਰ ਦੀ ਤਕਨੀਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਸਮੇਂ ਸ੍ਰੀਮਤੀ ਵੀਰਪਾਲ ਕੌਰ ਜ਼ੋੜਾ, ਸੀਨੀਅਰ ਮੱਛੀ ਪਾਲਣ ਅਫਸਰ, ਪਟਿਆਲਾ ਵੱਲੋਂ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਕਾਂ ਨੂੰ ਦਿੱਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਪੀ.ਐਮ.ਐਮ.ਐਸ.ਵਾਈ. ਸਕੀਮ ਅਧੀਨ ਆਉਂਦੇ ਸਾਰੇ ਪ੍ਰੋਜੈਕਟਾਂ ਜਿਵੇਂ ਕਿ ਬਾਇਓਫਲਾਕ ਯੂਨਿਟ, ਨਵੇਂ ਤਲਾਬਾਂ ਦੀ ਪੁਟਾਈ, ਮੋਟਰ ਸਾਈਕਲ ਸਮੇਤ ਆਈਸ ਬਾਕਸ ਅਤੇ ਰੀ—ਸਰਕੁਲੇਟਰੀ ਐਕਆਕਲਚਰ ਸਿਸਟਮ ਬਾਰੇ ਦੱਸਿਆ ਗਿਆ ਤੇ ਇਸ ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾਂ 40 ਫੀਸਦੀ ਜਨਰਲ ਕੈਟਾਗਿਰੀ ਲਈ ਅਤੇ 60 ਫੀਸਦੀ ਐਸ.ਸੀ./ਐਸ.ਸੀ./ਔਰਤਾਂ ਲਈ ਬਾਰੇ ਜਾਣੂ ਕਰਵਾਇਆ ਤਾਂ ਜੋ ਮੱਛੀ ਪਾਲਕ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਸ੍ਰੀ ਰਾਮ ਰਤਨ ਸਿੰਘ, ਸੀਨੀਅਰ ਮੱਛੀ ਪਾਲਣ ਅਫਸਰ ਵੱਲੋਂ ਮੱਛੀ ਦੀ ਬ੍ਰੀਡਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਜੀ ਵੱਲੋਂ ਰਾਸ਼ਟਰੀ ਮੱਛੀ ਪਾਲਕ ਦਿਵਸ ਸਬੰਧੀ ਮੱਛੀ ਪਾਲਕਾਂ ਨੂੰ ਭੇਜਿਆ ਗਿਆ ਸੰਦੇਸ਼ ਸ੍ਰੀ ਜਗਜੀਤ ਸਿੰਘ, ਮੱਛੀ ਪਾਲਣ ਅਫਸਰ ਵੱਲੋਂ ਮੱਛੀ ਕਿਸਾਨਾਂ ਨੂੰ ਪੜ੍ਹ ਕੇ ਸੁਣਾਇਆ ਗਿਆ।
National Fish Farmers Day National Fish Farmers Day 2026 Fisheries Department Patiala Patiala Fisheries Department Fish Farmers Day Celebration Fish Farming In Punjab Punjab Fisheries Aquaculture Punjab Fish Farming News Patiala News