ਕੈਨੇਡਾ 'ਚ ਬਿਸ਼ਨੋਈ ਗਰੋਹ ਨੂੰ ਲੈ ਕੇ ਵਿਵਾਦ, Mp ਬਰੈਡ ਵਿਸ ਨੇ ਕੀਤੀ ਡਿਪੋਰਟੇਸ਼ਨ ਦੀ ਮੰਗ    ਕੰਦੋਵਾਲੀ ’ਚ ਪੁਲੀਸ ਐਨਕਾਊਂਟਰ: Asi ’ਤੇ ਗੋਲੀ ਚਲਾਉਣ ਵਾਲਾ 19 ਸਾਲਾ ਕਰਨਬੀਰ ਸਿੰਘ ਢੇਰ    Sergio Gor ਦੀ ਸ੍ਰੀ ਦਰਬਾਰ ਸਾਹਿਬ ਫੇਰੀ ਤੋਂ ਪਹਿਲਾਂ ਦਲ ਖ਼ਾਲਸਾ ਦਾ ਪੱਤਰ, ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ    Un ’ਚ ਸ਼ਾਹਬਾਜ਼ ਸ਼ਰੀਫ਼ ਦੀ ਭਾਰਤ ਨੂੰ ਧਮਕੀ, ਕਿਹਾ- ਸਿੰਧੂ ਨਦੀ ਦਾ ਪਾਣੀ ਰੋਕਿਆ ਤਾਂ ਜੰਗ ਮੰਨਾਂਗੇ    ਕੈਪਟਨ ਅਮਰਿੰਦਰ ਸਿੰਘ ਬੋਲੇ- ਭਾਜਪਾ ਨੂੰ ਪੰਜਾਬ ਬਾਰੇ ਰਾਏ ਦੇਣਾ ਪਾਰਟੀ ਛੱਡਣ ਦਾ ਸੰਕੇਤ ਨਹੀਂ    ਖਹਿਰਾ ਦੀਆਂ ਟਿੱਪਣੀਆਂ ’ਤੇ ‘ਆਪ’ ਮਹਿਲਾ ਵਿੰਗ ਭੜਕਿਆ, ਡਾ. ਅਮਨਦੀਪ ਕੌਰ ਅਰੋੜਾ ਨੇ ਮੰਗਿਆ ਜਵਾਬ    Gmada ਦੇ 15 ਹਜ਼ਾਰ ਕਰੋੜ ਦੇ ਕਰਜ਼ੇ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ    Cec ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਪੁਲਿਸ ਨੇ ਵਰਤੀਆਂ ਪਾਣੀ ਦੀਆਂ ਬੁਛਾੜਾਂ    ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ    Sir ਨੂੰ ਲੈ ਕੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, Sit ਜਾਂਚ ਦੀ ਵੀ ਮੰਗ   
Sergio Gor ਦੀ ਸ੍ਰੀ ਦਰਬਾਰ ਸਾਹਿਬ ਫੇਰੀ ਤੋਂ ਪਹਿਲਾਂ ਦਲ ਖ਼ਾਲਸਾ ਦਾ ਪੱਤਰ, ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ
September 26, 2026
Sergio-Gor-Dal-Khalsa-Kartarpur-

Sergio Gor ਦੀ ਸ੍ਰੀ ਦਰਬਾਰ ਸਾਹਿਬ ਫੇਰੀ ਤੋਂ ਪਹਿਲਾਂ ਦਲ ਖ਼ਾਲਸਾ ਦਾ ਪੱਤਰ, ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ

Prabhsimran Singh / Amritsar

ਅਮਰੀਕੀ ਰਾਜਦੂਤ ਸਰਜੀਓ ਗੋਰ (Sergio Gor) ਦੀ 28 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਸਤਾਵਿਤ ਫੇਰੀ ਤੋਂ ਪਹਿਲਾਂ ਸ਼੍ਰੋਮਣੀ ਪਾਰਟੀ ਦਲ ਖ਼ਾਲਸਾ ਨੇ ਉਨ੍ਹਾਂ ਨੂੰ ਵਿਸ਼ੇਸ਼ ਪੱਤਰ ਭੇਜਿਆ ਹੈ। ਪੱਤਰ ਰਾਹੀਂ ਅਮਰੀਕੀ ਪ੍ਰਸ਼ਾਸਨ ਨੂੰ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁਲ੍ਹਵਾਉਣ, ਅਟਾਰੀ-ਵਾਘਾ ਸਰਹੱਦ ਰਾਹੀਂ ਜ਼ਮੀਨੀ ਵਪਾਰ ਮੁੜ ਸ਼ੁਰੂ ਕਰਵਾਉਣ ਅਤੇ ਪੱਛਮੀ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਕਥਿਤ ਨਫ਼ਰਤੀ ਅਪਰਾਧਾਂ ਤੇ ਟਰਾਂਸਨੈਸ਼ਨਲ ਦਬਾਅ ਦੇ ਮੁੱਦਿਆਂ ’ਤੇ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ। ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਮਈ 2025 ਵਿੱਚ ਅਪਰੇਸ਼ਨ ਸਿੰਧੂਰ ਤੋਂ ਬਾਅਦ ਕਰਤਾਰਪੁਰ ਲਾਂਘਾ ਬੰਦ ਹੋਣ ਨਾਲ ਸੰਗਤਾਂ ਵਿੱਚ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਿੱਖਾਂ ਲਈ ਪਵਿੱਤਰ ਧਾਰਮਿਕ ਅਸਥਾਨ ਹੈ ਅਤੇ ਰਾਜਨੀਤਿਕ ਤਣਾਅ ਕਾਰਨ ਧਾਰਮਿਕ ਯਾਤਰਾ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਪੱਤਰ ਵਿੱਚ ਅਟਾਰੀ-ਵਾਘਾ ਰਾਹੀਂ ਵਪਾਰ ’ਤੇ ਲੱਗੀਆਂ ਰੋਕਾਂ ਹਟਾਉਣ ਅਤੇ ਅਮਰੀਕਾ, ਕੈਨੇਡਾ ਸਮੇਤ ਪੱਛਮੀ ਦੇਸ਼ਾਂ ਵਿੱਚ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ, ਨਿਗਰਾਨੀ ਤੇ ਹਿੰਸਾ ਦੇ ਮੁੱਦੇ ’ਤੇ ਵੀ ਚਿੰਤਾ ਜਤਾਈ ਗਈ। ਦਲ ਖ਼ਾਲਸਾ ਨੇ ਸਿੱਖ ਪਛਾਣ ਬਾਰੇ ਜਾਗਰੂਕਤਾ ਵਧਾਉਣ ਅਤੇ ਸਿੱਖ ਸੰਸਥਾਵਾਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਤਾਲਮੇਲ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ

Sergio Gor Dal Khalsa Kartarpur Corridor Golden Temple Amritsar Attari Wagah Border Sikh Community Hate Crimes Punjab India Pakistan Relations Sikh Issues


Recommended Posts