September 26, 2026
ਪੰਜਾਬ ਨੇ ਕੇਂਦਰ ਤੋਂ ਮੰਗੀ 3 ਲੱਖ ਟਨ Dap ਖਾਦ, ਅਗਲੀ ਹਾੜ੍ਹੀ ਲਈ ਪਹਿਲਾਂ ਹੀ ਤਿਆਰੀ
Prabhsimran Singh / Punjab
ਪੰਜਾਬ ਸਰਕਾਰ ਨੇ ਅਗਲੀ ਹਾੜ੍ਹੀ ਦੀ ਫ਼ਸਲ ਦੌਰਾਨ DAP ਖਾਦ ਦੀ ਸੰਭਾਵੀ ਕਿੱਲਤ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਕੋਲੋਂ ਤੁਰੰਤ 3 ਲੱਖ ਟਨ DAP ਦੀ ਅਲਾਟਮੈਂਟ ਦੀ ਮੰਗ ਕੀਤੀ ਹੈ। ਸੂਬੇ ਨੂੰ ਅਗਲੇ ਸੀਜ਼ਨ ਵਿੱਚ ਕਣਕ ਅਤੇ ਆਲੂ ਦੀ ਫ਼ਸਲ ਲਈ DAP ਦੀ ਲੋੜ ਹੈ। ਪੰਜਾਬ ਨੂੰ ਕੁੱਲ 5.50 ਲੱਖ ਟਨ DAP ਦੀ ਲੋੜ ਹੈ, ਜਿਸ ਵਿੱਚੋਂ 70 ਹਜ਼ਾਰ ਟਨ ਆਲੂ ਦੀ ਫ਼ਸਲ ਲਈ ਲੋੜੀਂਦੀ ਹੈ। ਇਸ ਵੇਲੇ ਸਰਕਾਰ ਕੋਲ ਸਿਰਫ਼ 1.60 ਲੱਖ ਟਨ DAP ਦਾ ਸਟਾਕ ਹੈ, ਜਦਕਿ ਹਾੜ੍ਹੀ ਦੀ ਫ਼ਸਲ ਲਈ ਕਰੀਬ 3.90 ਲੱਖ ਟਨ ਦੀ ਕਮੀ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ.ਪੀ. ਨੱਢਾ ਨੂੰ ਪੱਤਰ ਲਿਖ ਕੇ ਅਕਤੂਬਰ 2026 ਲਈ ਪੰਜਾਬ ਦੀ DAP ਅਲਾਟਮੈਂਟ ਵਧਾ ਕੇ 3 ਲੱਖ ਟਨ ਕਰਨ ਅਤੇ 15 ਅਕਤੂਬਰ ਤੱਕ ਵੱਧ ਤੋਂ ਵੱਧ ਸਪਲਾਈ ਦੇਣ ਦੀ ਮੰਗ ਕੀਤੀ ਹੈ। ਖੁੱਡੀਆਂ ਮੁਤਾਬਕ ਜੁਲਾਈ ਅਤੇ ਅਗਸਤ ਵਿੱਚ ਪੰਜਾਬ ਨੂੰ 1.49 ਲੱਖ ਟਨ DAP ਮਿਲੀ, ਜਦਕਿ ਸਤੰਬਰ ਦੇ ਅੱਧ ਤੱਕ 46 ਹਜ਼ਾਰ ਟਨ ਪ੍ਰਾਪਤ ਹੋਈ ਹੈ। ਸਤੰਬਰ ਲਈ ਸੂਬੇ ਦੀ ਅਲਾਟਮੈਂਟ 1.02 ਲੱਖ ਟਨ ਸੀ। ਮੁੱਖ ਮੰਤਰੀ ਭਗਵੰਤ ਮਾਨ ਵੀ ਆਉਂਦੇ ਦਿਨਾਂ ਵਿੱਚ ਕੇਂਦਰ ਨੂੰ ਖਾਦ ਦੀ ਸਪਲਾਈ ਸਬੰਧੀ ਪੱਤਰ ਲਿਖ ਸਕਦੇ ਹਨ।
Punjab Dap Fertilizer Wheat Potato Rabiseason Gurmeetsinghkhuddian Jpnadda Punjabgovernment Agriculture Farmers Bhagwantmann Punjab News Punjabi New